<p style='margin:0px; text-align:center; font-size:16pt; font-weight:bold;'> You need Adobe Flash Player to see this video<br><br> <a href='http://www.macromedia.com/go/getflashplayer' style='text-align:center; font-size:16pt; font-weight:bold;'> Get the Flash Player</a></p>
Тражи у видеима, члановима, догађајима, аудио фајловима, фоткама и блоговима Тражи
[F] ਸੈਮੀ ਟਿਪਤ ਸੇਵਕਾਈ ਪੰਜਾਬੀ -- Sammy Tippit Ministries Punjabi VOD

[F] ਸੈਮੀ ਟਿਪਤ ਸੇਵਕਾਈ ਪੰਜਾਬੀ -- Sammy Tippit Ministries Punjabi VOD

SammyTippitMinistriesਸੈਮੀ ਟਿਪਤ ਸੇਵਕਾਈ ਦੇ ਵਿੱਚ ਤੁਹਾਡਾ ਸਵਾਗਤ ਹੈ! ਸਾਡਾ ਮਕਸਦ ਹੈ ਕਿ ਤੁਸੀਂ ਮਸੀਹ ਦੇ ਵਿੱਚ ਵੱਧ ਸਕੋ ਤਾਂ ਕਿ ਤੁਸੀਂ ਦੂਸਰਿਆਂ ਤੱਕ ਮਸੀਹ ਲਈ ਪਹੁੰਚ ਸਕੋ ਅਤੇ ਤੁਸੀਂ ਦੂਸਰਿਆਂ ਦੀ ਵਧਣ ਵਿੱਚ ਮਦਦ ਕਰ ਸਕੋ ਅਤੇ ਚੇਲਿਆਂ ਨੂੰ ਵਧਾ ਸਕੋ। ਤੁਸੀਂ ਇੰਨਾਂ ਵੀਡੀਉ ਨੂੰ ਅੰਗਰੇਜ਼ੀ, ਹਿੰਦੀ, ਪੰਜਾਬੀ, ਉਰਦੂ, ਪੁਰਤਗੀਜ਼, ਸਪੈਨਿਸ਼, ਰੋਮਾਨੀਆਂ, ਪਰਸ਼ੀਆ, ਅਰਬੀ ਅਤੇ ਚੀਨੀ ਭਾਸ਼ਾ ਦੇ ਵਿੱਚ ਵੇਖ ਸਕਦਾ ਹੋ।
ਸੈਮੀ ਟਿਪਤ ਮਨਿਸਟਰੀਜ ਦੇ ਪੰਜ ਹਿੱਸੇ ਹਨ।
ਪਹਿਲਾ ਹਿੱਸਾ ਹੈ ਚੇਲਾਪਨ। ਇੱਥੇ ਤੁਸੀਂ ਸਿੱਖੋਗੇ ਕਿ ਤੁਸੀਂ ਇੱਕ ਸੱਚੇ ਜੇਤੂ ਦੀ ਤਰ੍ਹਾਂ ਜੀਵਨ ਦੀ ਦੌੜ ਕਿਵੇਂ ਦੌੜ ਸਕਦੇ ਹੋ। ਦੂਸਰਾ ਹਿੱਸਾ "ਛੋਟੇ ਸਮੂਹ" ਹਨ। ਇੱਥੇ ਤੁਸੀਂ ਛੋਟੇ ਸਮੂਹਾਂ ਦਾ ਨਿਰਮਾਣ ਕਰਦੇ ਹੋ ਅਤੇ ਆਪਣੇ ਸਮੂਹ ਦੇ ਵਿੱਚ ਦੂਸਰਿਆਂ ਦੇ ਨਾਲ ਗੱਲਬਾਤ ਕਰਦੇ ਹੋ। ਤੁਸੀਂ ਇੱਥੇ ਸਿੱਖਦੇ ਹੋ ਕਿ ਤੁਸੀਂ ਕਿਵੇਂ ਛੋਟੇ ਸਮੂਹ ਦਾ ਨਿਰਮਾਣ ਕਰਦੇ ਹੋ। ਤੀਸਰਾ ਹਿੱਸਾ ਛੋਟੇ ਸਮੂਹ ਦੇ ਲਈ ਆਗੂਆਂ ਦੀ ਟਰੇਨਿੰਗ ਹੈ। ਚੌਥਾ ਅਤੇ ਪੰਜਵਾਂ ਹਿੱਸਾ ਖੁਸ਼ਖਬਰੀ ਦੀ ਟਰੇਨਿੰਗ ਅਤੇ ਕ੍ਰਿਸਮਿਸ ਖੁਸ਼ਖਬਰੀ ਦੇ ਪ੍ਰਚਾਰ ਦੀ ਟਰੇਨਿੰਗ ਹੈ। ਇਸ ਹਿੱਸੇ ਵਿੱਚ ਤੁਹਾਨੂੰ ਸਿਖਾਇਆ ਜਾਵੇਗਾ ਕਿ ਕਿਵੇਂ ਤੁਸੀਂ ਮਸੀਹ ਦੇ ਉਪਰ ਤੁਹਾਡੇ ਵਿਸ਼ਵਾਸ ਨੂੰ ਦੂਸਰਿਆਂ ਦੇ ਨਾਲ ਵੰਡ ਸਕਦੇ ਹੋ।
ਵੈੱਬਸਾਈਟ ਯਿਸੂ ਦੇ ਚੇਲਿਆਂ ਦੇ ਵਾਧੇ ਦੀ ਸਮੱਗਰੀ ਹੈ, ਇਹ ਤੁਹਾਡੀ ਮਦਦ ਕਰਦੀ ਹੈ ਕਿ ਤੁਸੀਂ ਮਸੀਹ ਦੇ ਵਿੱਚ ਵੱਧ ਸਕੋ ਤਾਂ ਕਿ ਤੁਸੀਂ ਦੂਸਰਿਆਂ ਤੱਕ ਮਸੀਹ ਲਈ ਪਹੁੰਚ ਸਕੋ ਅਤੇ ਤੁਸੀਂ ਦੂਸਰਿਆਂ ਦੀ ਵਧਣ ਵਿੱਚ ਮਦਦ ਕਰ ਸਕੋ ਕਿ ਉਹ ਦੂਸਰਿਆਂ ਤੱਕ ਪਹੁੰਚ ਸਕਣ। ਇਸ ਵੈੱਬਸਾਈਟ ਦਾ ਮਕਸਦ ਚੇਲਿਆਂ ਦਾ ਵਾਧਾ ਹੈ।
ਸੈਮੀ ਟਿਪਤ ਸੇਵਕਾਈ ਪੂਰੇ ਸੰਸਾਰ ਦੇ ਵਿੱਚ ਪਿਛਲੇ ਪੰਜਾਹ ਸਾਲਾਂ ਤੋਂ ਪ੍ਰੇਰਣਾ ਅਤੇ ਮਦਦ ਪ੍ਰਦਾਨ ਕਰਦੀ ਆਈ ਹੈ। ਸੈਮੀ ਟਿਪਤ, ਜੋ ਕਿ ਇਸ ਸੰਸਥਾ ਦੇ ਸੰਸਥਾਪਕ ਅਤੇ ਪ੍ਰੈਜੀਡੈਂਟ ਹਨ, ਇੱਕ ਸੰਸਾਰ ਪ੍ਰਸਿੱਧ ਸਲਾਹਕਾਰ, ਅਧਿਆਪਕ ਅਤੇ ਪ੍ਰਚਾਰਕ ਹਨ ਜਿੰਨਾਂ ਦੇ ਕੋਲ ੮੦ ਤੋਂ ਵੱਧ ਦੇਸ਼ਾਂ ਦੇ ਵਿੱਚ ਸੇਵਾ ਕਰਨ ਅਤੇ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਲੋਕਾਂ ਦੀ ਮਦਦ ਕਰਦੀ ਹੈ ਕਿ ਉਹ ਸਮਾਜ਼ਿਕ, ਮਾਨਸਿਕ ਅਤੇ ਆਤਮਿਕ ਮੁੱਦਿਆਂ ਦਾ ਸਾਹਮਣਾ ਕਰ ਸਕਣ। ਉਹ ਖਾਸ ਤੌਰ ਤੇ ਇਸ ਗੱਲ ਨੂੰ ਲੈ ਕੇ ਬਹੁਤ ਉਤੇਜ਼ਿਤ ਹਨ ਕਿ ਸੰਸਾਰ ਦੇ ਦੂਸਰਿਆਂ ਦੇਸ਼ਾਂ ਦੇ ਵਿੱਚ ਵੀ ਸਮੱਗਰੀ ਮੁਹੱਈਆ ਕੀਤੀ ਜਾ ਸਕੇ। ਉਨ੍ਹਾਂ ਦੀ ਬਾਈਬਲ ਦੀ ਸਮੱਗਰੀ ਇੰਨਾਂ ਭਾਸ਼ਾਵਾਂ ਦੇ ਵਿੱਚ ਸੁਣੀ ਜਾ ਸਕਦੀ ਹੈ: ਅੰਗਰੇਜ਼ੀ, ਹਿੰਦੀ, ਪੰਜਾਬੀ, ਉਰਦੂ, ਪੁਰਤਗੀਜ਼, ਸਪੈਨਿਸ਼, ਰੋਮਾਨੀਆਂ, ਪਰਸ਼ੀਆ, ਅਰਬੀ ਅਤੇ ਚੀਨੀ ਭਾਸ਼ਾ। ਸੈਮੀ ਮਸੀਹੀ ਜੀਵਨ ਦੇ ਉੱਪਰ ਅਧਾਰਿਤ ਬਹੁਤ ਸਾਰੀਆਂ ਪੁਸਤਕਾਂ ਦੇ ਲੇਖਕ ਵੀ ਹਨ। ਸੈਮੀ ਦਾ ਵਿਆਹ ਡੇਬੋਰਾ "ਟੈਕਸ" ਟਿਪਤ ਦੇ ਨਾਲ ਹੋਇਆ ਹੈ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ।
ਸੰਪਰਕ ਕਰੋ : info@sammytippit.org

Видео:125
Погледи:39 
Чланови:0
Страна од 4
1 - 35 од 125 видеа

ਚੇਲਾਪਨ [L01]

     
0 Погледи

Страна од 4
1 - 35 од 125 видеа